Welcome To Hrmns FOLLOW US

ENTER
     

Search Hrmns

Tuesday, July 10, 2012

PUNJABI : ਅੱਜ ਪੰਜਾਬ : poem




ਅੱਜ ਦੀ ਤਰੀਕ ਦੀ ਹੋ ਗੱਲ ਥੋਨੂ ਦੱਸਾਂ |
 ਕਿਦਰੋੰ ਜੀ ਸ਼ੁਰੂ ਕਰਾਂ ਕਿਦਰੋੰ ਜੀ ਹੱਸਾਂ ||
 ਨਿੱਕਾ ਨਿੱਕਾ ਮੁੰਡਾ ਅੱਜ ਕਲ੍ਹ ਹੈ ਜਵਾਨ ਵੇਈ |
ਨਸ਼ੇਆਂ ਤੋਂ ਕੁੜੀਆਂ ਤੇ ਹੋਏਯਾ ਕੁਰਬਾਨ ਵੇਈ ||
ਫਸਲਾਂ ਦੇ ਸੁਵਾਦ ਨੂ ਅਕਾਲ ਜੇਹਾ ਪੈ ਗੇਯਾ |
ਰੁੰਗਲਾ ਪੰਜਾਬ ਹੁਣ ਕਹਨੇ ਨੂ ਹੀ ਰਹਿ ਗੇਯਾ ||


ਅੱਜ ਦੀ ਤਰੀਕ ਦੀ ਹੋ ਗੱਲ ਥੋਨੂ ਦੱਸਾਂ |
 ਰਾਜ ਕਰਨ ਨੁਹਾਂ ਪੂੰਜੇ ਪਯੀਆਂ ਸੱਸਾਂ ||
 ਬਜੁਰਗਾਂ ਦਾ ਨੀ ਹੁਣ ਰਿਹਾ ਕੋਈ ਸਮਾਨ ਵੇ |
 ਮੁੰਡੇਯਾ ਨੇ ਘਰੋਂ ਕਢ ਕੀਤਾ ਅਪਮਾਨ ਓਏ ||
 ਪੇਓ ਦੀ ਤਿਖੀ ਮੁਸ਼ ਮੁੰਡਾ ਵੁੱਡ ਲੈ ਗਯਾ | 
ਰੁੰਗਲਾ ਪੰਜਾਬ ਹੁਣ ਕਹਨੇ ਨੂ ਹੀ ਰਹਿ ਗਯਾ || 


ਅੱਜ ਦੀ ਤਰੀਕ ਦੀ ਹੋ ਗੱਲ ਥੋਨੂ ਦੱਸਾਂ |
ਸੁਪਨੇਯਾਂ ਦੇ ਪੁਲ ਕਿਦਰੋੰ ਜੀ ਕੱਸਾ||
ਕੱਲੀ ਕੱਲੀ ਭੇਡ ਇਕ ਵਲ ਨੂ ਹੈ ਤੁਰ ਪਯੀ |
 ਜਿੰਦਗੀ ਦੀ ਤਾਲ ਤੇ ਨਾ ਹੈ ਕੋਈ ਸੁਰ ਵਯੀ ||
 ਅਪਨੇਯਾ ਰਾਹਾਂ ਉੱਤੇ ਘਾ ਜੇਹਾ ਪੈ ਗਯਾ |
 ਰੁੰਗਲਾ ਪੰਜਾਬ ਹੁਣ ਕਹਨੇ ਨੂ ਹੀ ਰਹਿ ਗੇਯਾ ||


ਅੱਜ ਦੀ ਤਰੀਕ ਦੀ ਹੋ ਗੱਲ ਥੋਨੂ ਦੱਸਾਂ |
 ਮੁੰਡੇਯਾ ਦੀ ਸੋਚ ਇਥੋਂ ਹੁਣ ਨੱਸਾ ||
 ਜਿਥੇ ਪੜ੍ਹ ਲਿਖ ਨੀ ਤੂ ਹੋਏਯਾਂ ਜਵਾਨ ਵੇ |
 ਉਸੇ ਧਰਤੀ ਨੂ ਹੁਣ ਹੋਏਆ ਬ੍ਯੀਮਾਨ ਓਏ ||
 ਪਿੰਡ ਦੀ ਓਹ ਲੱਸੀ ਨੂ ਜੰਗਾਲ ਜੇਹਾ ਪੈ ਗਯਾ |
 ਸੋਚਾਂ ਦੀਆਂ ਦੂਰੀਆਂ ਚ ਬਵਾਲ ਜੇਹਾ ਰਹਿ ਗਯਾ ||
 ਮੱਤ ਮੇਰੀ ਚ ਸਵਾਲ ਜਿਹਾ ਬਹਿ ਗਯਾ |
  ਰੁੰਗਲਾ ਪੰਜਾਬ ਹੁਣ ਕਹਨੇ ਨੂ ਹੀ ਰਹਿ ਗੇਯਾ ?



--  oRIGINAL PUBLISHER :  Harmanjeet Singh  - ABOUT  -

www.fb.com/hrmnz

No comments:

Post a Comment

Share ur views on HRMNS